ਸੇਵਕ ਇਕ ਅਜਿਹਾ ਰੁੱਖ ਹੈ, ਜੋ ਪਹਿਲਾਂ ਆਪ ਫਲਦਾ ਹੈ
ਫਿਰ ਸੰਸਾਰ ਨੂੰ ਫਲ ਵੰਡਦਾ ਹੈ। ਜੋ ਪਹਿਲਾਂ ਆਪ ਸੰਵਰਦਾ ਹੈ,
ਫਿਰ ਦੂਜਿਆਂ ਨੂੰ ਸੰਵਾਰਦਾ ਹੈ। ਸੇਵਕ ਪਰ-ਉਪਕਾਰੀ ਹੁੰਦਾ ਹੈ।
ਜੋ ਬੁਰਿਆਂ ਦਾ ਵੀ ਭਲਾ ਹੀ ਮੰਗਦਾ ਹੈ। ਜਿਵੇਂ ਫਲਾਂ ਨਾਲ ਲੱਦੇ
ਦਰੱਖਤ ਨੂੰ ਜੇਕਰ ਕੋਈ ਪੱਥਰ ਵੀ ਮਾਰਦਾ ਹੈ ਤਾਂ ਵੀ ਉਹ ਫਲ
ਹੀ ਪ੍ਰਦਾਨ ਕਰਦਾ ਹੈ। ਦਰੱਖਤ ਆਪਣੇ ਸਿਰ ਤੇ ਅੱਗ ਸਹਾਰਦਾ ਹੈ
ਪਰੰਤੂ ਜੋ ਉਸ ਦਾ ਆਸਰਾ ਗ੍ਰਹਿਣ ਕਰਨ ਲਈ ਆਉਂਦਾ ਹੈ ਉਸ
ਨੂੰ ਠੰਢੀ-ਮਿੱਠੀ ਛਾਂ ਦਿੰਦਾ ਹੈ। ਜੋ ਕੁਲਹਾੜੀ ਲੈ ਕੇ ਉਸ ਨੂੰ ਕੱਟਦਾ ਹੈ
ਤੇ ਉਸ ਨੂੰ ਪੀੜਾਂ ਨੂੰ ਪਹੁਚਾਉਂਦਾ ਹੈ, ਰੁੱਖ ਬੇੜੀ ਬਣ ਕੇ ਉਸ ਨੂੰ
ਪਾਰ ਪਹੁਚਾਉਂਦਾ ਹੈ। ਜਦੋਂ ਸਮੁੰਦਰ ਵਿਚੋਂ ਸਿੱਪੀ ਕੱਢੀ ਜਾਂਦੀ ਹੈ
ਤਾਂ ਉਸ ਦਾ ਮੂੰਹ ਤੋੜਿਆ ਜਾਂਦਾ ਹੈ ਪਰ ਸਿੱਪੀ ਮੂੰਹ ਤੋੜਨ ਵਾਲੇ
ਨੂੰ ਵੀ ਮੋਤੀ ਹੀ ਪ੍ਰਦਾਨ ਕਰਦੀ ਹੈ। ਉਸ ਦੇ ਦੁਆਰਾ ਦਿੱਤੇ ਹੋਏ ਦੁੱਖ
ਨੂੰ ਮਨ ਨਾਲ ਨਹੀਂ ਲਾਉਂਦੀ। ਇਸੇ ਹੀ ਤਰਾਂ ਕੋਲੇ ਦੀ ਖਾਨ ਅੰਦਰ
ਮਜ਼ਦੂਰ ਹਥੋੜਿਆਂ ਨਾਲ ਚੋਟ ਕਰਦਾ ਹੈ ਪਰ ਫਿਰ ਵੀ ਉਹ ਉਸਨੂੰ
ਅਨਮੋਲ ਹੀਰੇ-ਮੋਤੀ ਪ੍ਰਦਾਨ ਕਰਦੀ ਹੈ। ਜਦੋਂ ਗੰਨੇ ਨੂੰ ਪੀੜਿਆਂ ਜਾਂਦਾ ਹੈ
ਤਾਂ ਉਹ ਵੀ ਪੀੜਨ ਵਾਲੇ ਨੂੰ ਰਸ ਹੀ ਪ੍ਰਦਾਨ ਕਰਦਾ ਹੈ। ਤਿਲ ਕੋਹਲੋ
ਵਿਚ ਪੀੜਨ ਤੇ ਵੀ ਤੇਲ ਹੀ ਪ੍ਰਦਾਨ ਕਰਦੇ ਹਨ। ਦੀਵੇ ਦੀ ਬੱਤੀ ਅਤੇ
ਤੇਲ ਖੁਦ ਜਲ ਕੇ ਵੀ ਪ੍ਰਕਾਸ਼ ਦਿੰਦੇ ਹਨ, ਇਕ ਸੱਚੇ ਸੇਵਕ ਦਾ ਸੁਭਾਅ ਵੀ
ਅਜਿਹਾ ਹੀ ਹੁੰਦਾ ਹੈ ਜੇਕਰ ਕੋਈ ਉਨਾਂ ਦਾ ਬੁਰਾ ਵੀ ਕਰੇ ਤਾਂ ਉਹ ਉਨਾਂ
ਦਾ ਵੀ ਭਲਾ ਹੀ ਕਰਦੇ ਹਨ
No comments:
Post a Comment