Friday, 10 December 2010

ਬੁੱਧੀਮਾਨ ਕੌਣ?

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥

ਭਾਵ ਇਹ ਕਿ ਅਸੀਂ ਇਸ ਸਤਰ ਤਕ ਹੀ ਕਿਊਂ ਰੁਕਦੇ ਹਾਂ? ਇਥੋਂ ਗੁਜਰ ਕੇ ਅੱਗੇ
ਵਧਣਾ ਚਾਹੀਦਾ ਹੈ I  ਸ਼ਾਸ਼ਤਰ -ਗ੍ਰੰਥਾਂ ਦੇ ਉਪਦੇਸ਼ਾਂ ਨੂੰ ਧਾਰਨ ਕਰਨਾ ਚਾਹੀਦਾ
ਹੈ I  ਉਹਨਾਂ ਦੇ ਦੱਸੇ ਅਨੁਸਾਰ ਤਤਦਰਸ਼ੀ ਗੁਰੂ  ਦੇ ਪਾਸ ਜਾਣਾ ਚਾਹੀਦਾ ਹੈ
ਉਸ ਕੋਲੋਂ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਅੰਦਰ ਹੀ ਉਸ ਪਰਮਾਤਮਾ ਦਾ
ਦਰਸ਼ਨ ਕਰਨਾ ਚਾਹੀਦਾ ਹੈ I  ਇਸ ਲਈ ਗਿਆਨੀ ਬਣੋ ਅਤੇ ਪਰਮਾਤਮਾ ਦੇ ਜਿਸ
ਅਲੋਕਿਕ ਅਤੇ ਸੁੰਦਰ ਸਰੂਪ ਦੀ ਚਰਚਾ ਗ੍ਰੰਥਾਂ ਵਿਚ ਕੀਤੀ ਗਈ ਹੈ ਉਸ ਰੂਪ ਨ
 ਆਪਣੇ ਅੰਦਰ ਦੇਖੋ I  ਸ੍ਵੈ - ਅਨੁਭਵ ਨੂੰ ਪ੍ਰਾਪਤ ਕਰੋ ਕਿਊਂਕਿ  ਬੁਧੀਮਾਨੀ ਅਜਿਹਾ
ਕਰਨ ਵਿਚ ਹੈ I
ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਅਕਸਰ ਇਕ ਕਹਾਣੀ ਸੁਣਾਇਆ ਕਰਦੇ
ਸਨ ਕਿ ਇਕ ਵਾਰ ਦੋ ਵਿਅਕਤੀਆਂ ਨੇ ਇਕ ਅੰਬ ਦੇ ਬਗੀਚੇ ਵਿਚ ਪ੍ਰਵੇਸ਼ ਕੀਤਾ I
ਇਹਨਾਂ ਵਿਚ ਇਕ ਜਿਸਦੀ ਸੰਸਾਰਿਕ ਬੁਧੀ ਤੇਜ਼ ਸੀ ਓਹ ਵਿਚਾਰ ਕਰਨ ਲਗਿਆ
ਕਿ ਇਸ ਬਗੀਚੇ ਵਿਚ ਕਿੰਨੇ ਅੰਬ ਲੱਗੇ ਹਨ? ਇਸ ਬਾਗ ਦਾ ਮੁੱਲ ਕਿੰਨਾ ਹੋਵੇਗਾ?
ਇਸਦੇ ਉਲਟ ਦੂਸਰੇ ਵਿਅਕਤੀ ਨੇ ਬਾਗ ਦੇ ਮਾਲੀ ਨਾਲ ਸਾਂਝ ਪਾ ਲਈ ਅਤੇ ਰੱਜ
ਕੇ ਅੰਬ ਖਾਧੇ I ਹੁਣ ਆਪ ਵਿਚਾਰ ਕਰੋ ਕਿ ਬੁਧੀਮਾਨ ਕੋਣ ਹੈ? ਇਸ ਲਈ ਭਾਈ ਜੇ
ਅੰਬ ਖਾਵੋਗੇ ਤਾਂ ਹੀ ਰਸ ਮਿਲੇਗਾ ਅਤੇ ਪੇਟ ਭਰੇਗਾ I  ਸਿਰਫ ਦਰਖਤ ਜਾਂ ਪੱਤੇ
ਗਿਣਨ ਦਾ ਕਿ ਲਾਭ? ਜੋ ਸਿਰਫ  ਧਾਰਮਿਕ ਗ੍ਰੰਥਾਂ ਨੂੰ ਪੜ੍ਹਨ, ਤਰਕ ਕਰਨ ਜਾਂ ਚਰਚਾ
ਵਿਚ ਫੱਸੇ ਰਹੰਦੇ ਹਨ ਓਹ ਅੰਬ ਗਿਣਨ ਵਾਲਿਆਂ ਦੇ ਹੀ ਸਮਾਨ ਹਨI  ਬੁਧੀਮਾਨ ਲੋਕ
ਤਾਂ ਉਸ  ਸਚ ਦਾ ਰਸ ਪ੍ਰਾਪਤ ਕਰ ਲੈਂਦੇ ਹਨI ਇਸ ਲਈ ਫੈਸਲਾ ਸਾਡੇ ਹਥ ਹੈ ਕਿ
ਅਸੀਂ ਕਿਹੋ ਜਿਹੇ ਵਿਅਕਤੀ ਬਣ ਕੇ ਸੰਤੁਸ਼ਟ ਹਾਂI ਇੱਕ ਅਨੁਭਵੀ ਜਾਂ ਫਿਰ ਦੇਖਾਦੇਖੀ
ਭਗਤੀ ਕਰਨ ਵਾਲੇ? ਚੋਣ ਸਾਡੀ ਆਪਣੀ ਹੈI

No comments:

Post a Comment