Thursday, 9 December 2010

ਸੰਗਤ ਦਾ ਰੰਗ

ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
ਮਨ ਹੀ ਮਨ ਸਿਉ ਕਹੈ ਕਬੀਰਾ
ਮਨ ਸਾ ਮਿਲਿਆ ਨ ਕੋਇ ॥੩੨॥
 
ਭਾਵ ਇਹ ਕਿ ਮਨ ਦੇ ਮੂਲ ਵਿੱਚ ਪਰਮਾਤਮਾ ਹੈ ਯਾਨੀ ਕਿ ਮਨੁਖ ਦਾ ਮਨ ਆਤਮ
 
ਸਰੂਪ ਹੈ ਪਰੰਤੂ ਮਨ ਆਤਮਾ ਦੇ ਉੱਪਰ ਹਾਵੀ ਹੋ ਚੁੱਕਾ  ਹੈ ਜਦੋਂ ਕਿ ਆਤਮਾ ਨੂ ਮਨ
 
ਦੇ ਉੱਪਰ ਸਵਾਰ ਹੋਣਾ ਚਾਹੀਦਾ ਹੈI ਆਪ ਖੁਦ ਹੀ ਸੋਚ ਸਕਦੇ ਹੋ ਕਿ ਜਦੋਂ ਤੱਕ ਸਵਾਰ
 
ਘੋੜੇ ਤੇ ਰਹਿੰਦਾ ਹੈ ਸਭ ਠੀਕ ਚੱਲਦਾ ਹੈ ਪਰੰਤੂ ਜੇਕਰ ਘੋੜਾ ਹੀ ਸਵਾਰ ਤੇ ਚੜ੍ਹ ਜਾਵੇ
 
ਫਿਰ ਕਿ ਹਾਲਤ ਹੋਵੇਗੀ? ਇਸ ਕਰਕੇ ਸਾਡੇ ਮਹਾਂਪੁਰਸ਼ਾਂ ਨੇ ਜੋ ਸੰਦੇਸ਼ ਦਿੱਤਾ ਉਸਦਾ
 
ਭਾਵ ਇਹੀ ਸੀ ਕਿ ਮਨ ਆਤਮਾ ਦੀ ਸੰਗਤ ਵਿੱਚ ਆਵੇ ਤਾਂ ਫਿਰ ਉਸਨੂੰ ਜੋਤੀ ਰੂਪ ਹੋਣ
 
ਵਿੱਚ ਦੇਰ ਨਹੀਂ ਲਗੇਗੀI ਗੁਰੂ ਦਾ ਸ਼ਬਦ ਹੀ ਇਸ ਮਨ ਲਈ ਬਰੇਕ ਹੈI ਜਿਵੇਂ ਸੰਸਾਰ
 
ਅੰਦਰ ਜਿਸ ਵਸਤੂ ਦੀ ਗਤੀ ਰੁਕ ਜਾਂਦੀ ਹੈ ਤਾਂ ਉਹ ਮਰ ਜਾਂਦੀ ਹੈI ਠੀਕ ਇਸੇ ਤਰ੍ਹਾਂ
 
ਜਦੋਂ ਮਨ ਅੰਦਰ ਚੱਲ ਰਹੇ ਸੰਕਲਪ ਵਿਕਲਪ ਰੁਕ ਜਾਣਾ ਤਾਂ ਮਨ ਦੀ ਮੋਤ ਹੋ ਜਾਂਦੀ
 
ਹੈI ਜਦੋਂ ਮਨ ਮਰ ਜਾਂਦਾ ਹੈ ਤਾਂ ਉਸਦਾ ਸਥਾਨ ਆਤਮਾ ਲੈ ਲੈਂਦੀ ਹੈI ਮਨ ਦਾ ਰੁਕਣਾ
 
ਹੀ ਮਨ ਦਾ ਜੋਤ ਸਰੂਪ ਹੋਣਾ ਹੈ ਪਰਮਾਤਮਾ ਦੇ ਸਿਮਰਨ ਨਾਲ ਹੀ ਇਹ ਮਨ ਸੁਚੇਤ
 
ਹੁੰਦਾ ਹੈI
 
ਮਨ ਨੂੰ ਮਹਾਂਪੁਰਸ਼ਾਂ ਨੇ ਵਿਚਾਰਾਂ ਦਾ ਸਮੂਹ ਕਹਿ ਕੇ ਸੰਬੋਧਿਤ ਕੀਤਾ ਹੈI ਇਸਦੇ ਅੰਦਰ

ਹਮੇਸ਼ਾ ਹੀ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਚਾਰ ਚੱਲਦੇ ਰਹਿੰਦੇ ਹਨI ਕਈ ਵਾਰ ਇਹ ਵਿਚਾਰ

ਬਹੁਤ ਚੰਗੇ ਹੁੰਦੇ ਹਨ ਅਤੇ ਕਈ ਵਾਰ ਇਹਨਾਂ ਦੀ ਪ੍ਰਕਿਰਤੀ ਬਹੁਤ ਹੀ ਨੀਚ ਹੁੰਦੀ ਹੈI

ਮਨ ਦਾ ਕੰਮ ਹੈ ਹਮੇਸ਼ਾ ਗਿਰਾਵਟ ਵੱਲ ਜਾਣਾ ਇਸੇ ਲਈ ਸਾਡੇ ਮਹਾਂਪੁਰਸ਼ਾਂ ਨੇ ਮਨ ਦੀ

ਤੁਲਨਾ ਪਾਣੀ ਨਾਲ ਕੀਤੀ ਹੈI ਜਿਸ ਤਰ੍ਹਾਂ ਪਾਣੀ ਹਮੇਸ਼ਾ ਨਿਵਾਣ ਵੱਲ ਨੂੰ ਜਾਂਦਾ ਹੈ ਇਸੇ

ਤਰ੍ਹਾਂ ਮਨ ਵੀ ਬੁਰੇ ਵਿਚਾਰਾਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੁੰਦਾ ਹੈI ਸੰਤ ਕਬੀਰ ਜੀ ਨੇ

ਸਾਡੇ ਮਨ ਦੀ ਤੁਲਨਾ ਪੰਛੀ ਨਾਲ ਵੀ ਕੀਤੀ ਹੈ-

ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥
ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ ॥੮੬॥
ਕਬੀਰ ਸਾਹਿਬ ਕਹਿੰਦੇ ਹਨ ਕਿ ਮਨ ਪੰਛੀ ਦੀ ਤਰ੍ਹਾਂ ਆਜਾਦ ਹੈ ਜਿਵੇਂ ਪੰਛੀ ਆਕਾਸ਼

ਵਿੱਚ ਆਜਾਦੀ ਨਾਲ ਉੱਡਦਾ ਹੈ ਆਪਣੀ ਇਛਾ ਅਨੁਸਾਰ ਉਹ ਕਿਸੇ ਵੀ ਦਿਸ਼ਾ ਵਿੱਚ

ਚਲਾ ਜਾਂਦਾ ਹੈ ਉਸ ਉੱਪਰ ਕਿਸੇ ਵੀ ਪ੍ਰਕਾਰ ਦਾ ਅੰਕੁਸ਼ ਨਹੀਂ ਹੁੰਦਾI ਉਸੇ ਪ੍ਰਕਾਰ ਮਨ

ਵੀ ਸੁਤੰਤਰ ਹੈI ਇਹ ਵੀ ਆਪਣੀ ਇਛਾ ਨਾਲ ਪਲ ਵਿੱਚ ਸਾਨੂੰ ਕਿਸੇ ਵੀ ਸਥਾਨ ਦੀ

ਸੈਰ ਕਰਵਾ ਦਿੰਦਾ ਹੈI ਕਦੇ ਇਹ ਚੰਗੇ ਵਿਚਾਰ ਪ੍ਰਦਾਨ ਕਰਕੇ ਇੱਕ ਚੰਗੇ ਸਮਾਜ ਦਾ

ਨਿਰਮਾਣ ਕਰਦਾ ਹੈ ਅਤੇ ਕਦੇ ਬੁਰੇ ਵਿਚਾਰਾਂ ਕਰਕੇ ਸਮਾਜ ਵਿੱਚ ਅਰਾਜਕਤਾ

ਫੈਲਾਉਂਦਾ ਹੈI ਮਨ ਪਾਣੀ ਦੇ ਸਮਾਨ ਇਸ ਕਰਕੇ ਵੀ ਹੈ ਕਿਉਂਕਿ ਪਾਣੀ ਵਿੱਚ ਜਿਹੋ

ਜਿਹਾ ਰੰਗ ਘੋਲ ਦਿੱਤਾ ਜਾਵੇ ਉਹ ਵੈਸਾ ਹੀ ਦਿਖਾਈ ਦੇਣ ਲੱਗ ਜਾਂਦਾ ਹੈI ਇਸੇ ਪ੍ਰਕਾਰ

ਮਨ ਜਿਹੋ-ਜਿਹੀ ਸੰਗਤ ਵਿੱਚ ਜਾਂਦਾ ਹੈ ਉਹੋ-ਜਿਹਾ ਹੀ ਬਣ ਜਾਂਦਾ ਹੈI ਸਾਧ ਦੀ ਸੰਗਤ

ਵਿੱਚ ਜਾ ਕੇ ਇੱਕ ਚੋਰ ਵੀ ਮਹਾਤਮਾ ਬਣ ਸਕਦਾ ਅਤੇ ਕਿਸੇ ਦੁਸ਼ਟ ਦੀ ਸੰਗਤ ਵਿੱਚ

ਜਾ ਕੇ ਇੱਕ ਸੱਜਣ ਪੁਰਸ਼ ਵੀ ਚੋਰ, ਡਾਕੂ ਜਾ ਲੁਟੇਰਾ ਬਣ ਸਕਦਾ ਹੈ ਭਾਵ ਮਨੂਖ ਜਿਹੋ

ਜਿਹੀ ਵਿਚਾਰਾਂ ਵਾਲੀ ਸੰਗਤ ਵਿੱਚ ਜਾਂਦਾ ਹੈ ਉਸਦਾ ਮਨ ਤੇ ਵੈਸਾ ਹੀ ਪ੍ਰਭਾਵ ਪੈਂਦਾ ਹੈI

No comments:

Post a Comment