ਸਾਨੂੰ ਧਾਰਮਿਕ ਗ੍ਰੰਥਾਂ ਦੇ ਰੂਪ ਵਿੱਚ ਮਹਾਂਪੁਰਸ਼ਾਂ ਦੀ ਅਮੁੱਲੀ ਦਾਤ
ਪ੍ਰਾਪਤ ਹੋਈ ਹੈ I ਇਹੀ ਸਾਡਾ ਅਸਲ ਸਰਮਾਇਆ ਹਨ, ਸਾਡਾ
ਵਿਰਸਾ ਹਨ I ਜਿਸ ਪ੍ਰਕਾਰ ਬਾਪ ਦਾਦੇ ਵੱਲੋਂ ਮਿਲੀ ਜਾਇਦਾਦ ਨੂੰ
ਵਧਾਉਣਾ ਫੈਲਾਉਣ ਅਤੇ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾਉਣਾ
ਸਾਡਾ ਫਰਜ਼ ਹੈ, ਨਾ ਕਿ ਗਲਤ ਸੰਗਤ ਵਿੱਚ ਪੈ ਕੇ ਉਸ ਜਾਇਦਾਦ
ਦੀ ਬਰਬਾਦੀ ਕਰਨਾ ਅਤੇ ਆਪਣੇ ਆਪ ਨੂੰ ਭਿਖਾਰੀ ਬਣਾ ਕੇ ਦਰ-
ਦਰ ਤੋਂ ਟੁਕੜੇ ਮੰਗਣਾ I ਇਸੇ ਤਰ੍ਹਾਂ ਅਧਿਆਤਮਿਕ ਵਿਰਸੇ ਦੁਆਰਾ
ਅਸੀਂ ਆਪਣੇ ਲੋਕ ਅਤੇ ਪਰਲੋਕ ਨੂੰ ਸੰਵਾਰਨਾ ਹੈ I ਪਰ ਇਸਦੇ ਉਲਟ
ਇਸ ਅਮੀਰ ਵਿਰਸੇ ਨੂੰ ਸਮਝਣ ਵਾਲੀ ਵਿਵੇਕ ਬੁਧੀ ਨਾ ਹੋਣ ਕਾਰਨ ਅਸੀਂ
ਧਾਰਮਿਕ ਪਖ ਤੋਂ ਨਿਰੰਤਰ ਰਸਾਤਲ ਵੱਲ ਜਾ ਰਹੇ ਹਾਂ I ਇਹੀ ਕਾਰਨ ਹੈ
ਕਿ ਸਾਡੀ ਧਾਰਮਿਕਤਾ ਦੀ ਤੰਗ ਦਿਲੀ ਨੇ ਮਨੁਖਤਾਦਾ ਕਤਲੇਆਮ ਕਰ ਰੰਗ,
ਭਾਸ਼ਾ, ਕੋਮ, ਮਜ਼ਹਬ ਆਦਿ ਦੇ ਨਾਮ ਦੀਆਂਵੰਡੀਆਂ ਪਾ ਦਿਤੀਆਂ ਹਨ I ਕੀ
ਸਾਡਾ ਧਾਰਮਿਕ ਵਿਰਸਾ ਸਾਨੂੰ ਅਜਿਹੇ ਮਾਰਗ ਉੱਪਰ ਚੱਲਣ ਦਿ ਪ੍ਰੇਰਣਾ ਦਿੰਦਾ
ਹੈ?
No comments:
Post a Comment