ਹਥੀਂ ਚੁੱਕ ਲਾਡ ਤੂੰ ਲਡਾਵੇਂ ਮੇਰੇ ਮਾਲਿਕਾ ,
ਭੁੱਲ ਜਾਣ ਜੂਨੀਆਂ ਦੇ ਹਾਵੇ ਮੇਰੇ ਮਾਲਿਕਾ
ਅਸੀਂ ਹਾਂ ਖਿਡੋਣੇ ਤੇਰੇ ਹਥਾਂ ਵਿੱਚ ਸਦਕੇ,
ਖੇਡਦੇ ਹਾਂ ਉਵੇਂ ਜਿਉਂ ਖਿਡਾਵੇਂ ਮੇਰੇ ਮਾਲਿਕਾ
ਤੂੰ ਹੀ ਜਾਣੇਂ ਰਮਜਾਂ ਨੂੰ ਗੁਝੀਆਂ ਨੇ ਤੇਰੀਆਂ,
ਪ੍ਰੀਤ ਕੋਈ ਪੁਰਾਣੀ ਤੂੰ ਨਿਭਾਵੇਂ ਮੇਰੇ ਮਾਲਿਕਾ
ਮਾਣ ਸਾਨੂੰ ਦੁਨੀਆਂ ਦੀ ਭੀੜ ਨਾਲੋਂ ਵਖਰਾ,
ਵਫ਼ਾਦਾਰ ਜਿਥੇ ਟਾਵੇਂ ਟਾਵੇਂ ਮੇਰੇ ਮਾਲਿਕਾ I
No comments:
Post a Comment