ਭੂਲੇ ਮਾਰਗੁ ਜਿਨਹਿ ਬਤਾਇਆ॥ ਐਸਾ ਗੁਰੁ ਵਡਭਾਗੀ ਪਾਇਆ ॥੧ (ਮਹਲਾ ੫/੮੦੩)
ਕੀ ਅਸੀਂ ਕਦੇ ਸੋਚਿਆ ਹੈ ਕਿ ਉਹ ਰਸਤਾ ਕਿਹੜਾ ਹੈ ਜਿਹੜਾ ਅਸੀਂ ਭੁੱਲ ਗਏ ਹਾਂ ਅਤੇ ਜਿਸ ਨੂੰ ਗੁਰੂ ਦੁਬਾਰਾ ਜਣਾ ਦਿੰਦਾ ਹੈ? ਗੁਰੂ ਸਾਹਿਬਾਨ ਕਹਿੰਦੇ ਹਨ -
ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ ॥ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥ (ਮਹਲਾ ੩/੯੨੧)
ਜਦੋਂ ਇਹ ਜੀਵ ਮਾਤਾ ਦੇ ਗਰਭ ਅੰਦਰ ਹੁੰਦਾ ਹੈ ਤਾਂ ਉਦੋਂ ਇਸ ਦਾ ਧਿਆਨ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ| ਉਸ ਸਮੇਂ ਇਸ ਜੀਵ ਨੂੰ ਉਸ ਰਸਤੇ ਦੀ ਜਾਣਕਾਰੀ ਹੁੰਦੀ ਹੈ ਇਸ ਨੂੰ ਪਤਾ ਹੁੰਦਾ ਹੈ ਕਿ ਇਸ ਰਸਤੇ ਉੱਪਰ ਚੱਲ ਕੇ ਹੀ ਮੈਂ ਆਪਣੀ ਮੰਜਿਲ ਪ੍ਰਾਪਤ ਕਰ ਸਕਦਾ ਹਾਂ| ਪਰ ਜਦੋਂ ਹੀ ਇਹ ਜੀਵ ਸੰਸਾਰ ਤੇ ਜਨਮ ਲੈ ਲੈਂਦਾ ਹੈ ਤਾਂ ਇਹ ਉਸ ਮਾਰਗ ਨੂੰ ਭੁੱਲ ਜਾਂਦਾ ਹੈ| ਮਾਇਆ ਇਸ ਉੱਪਰ ਪ੍ਰਭਾਵ ਪਾ ਲੈਂਦੀ ਹੈ|ਸੰਤ ਮਹਾਂਪੁਰਸ਼ ਕਹਿੰਦੇ ਹਨ ਕਿ ਇਹ ਜੀਵ ਉਸ ਰਸਤੇ ਨੂੰ ਆਪਣੀ ਬੁਧੀ ਦੁਆਰਾ ਨਹੀਂ ਖੋਜ ਸਕਦਾ ਕਿਉਂਕਿ ਓਹ ਰਸਤਾ ਮਨ ਬੁਧੀ ਤੋਂ ਪਰੇ ਹੈ| ਜੇਕਰ ਕੋਈ ਅਜਿਹਾ ਮਹਾਂਪੁਰਸ਼ ਮਿਲ ਜਾਵੇ ਜਿਹੜਾ ਉਸ ਰਸਤੇ ਬਾਰੇ ਜਾਣਦਾ ਹੋਵੇ ਉਹੀ ਇਸ ਨੂੰ ਉਸ ਰਸਤੇ ਦੀ ਜਾਣਕਾਰੀ ਦੇ ਸਕਦਾ ਹੈ|
ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥ (ਮਹਲਾ ੩/੯੨੧)
No comments:
Post a Comment